ਇਤਿਹਾਸ.. ਗੁ: ਮੰਜੀ ਸਾਹਿਬ ਵਿਖੇ ਪਹਿਲੀ ਯਾਤਰਾ ਸਮੇ 300 ਸੰਗਤਾ ਸਮੇਤ ਨੋਵੇਂ ਪਾਤਸ਼ਾਹ ਨੇ ਚਰਨ ਪਾਏ | ਸਤਿਗੁਰੁ ਜੀ ਦੇ ਨਾਲ ਮਾਤਾ ਗੁਜ਼ਰ ਕੌਰ ਜੀ ,ਮਾਤਾ ਨਾਨਕੀ ਜੀ,ਮਾਮਾ ਕਿਰਪਾਲ ਚੰਦ ਅਤੇ ਨਁਥੁ ਰਾਮ ਦਾ ਰਬਾਬੀ ਜਥਾ ਸੀ |ਜਿਸ ਨੀਮ ਦੇ ਥੱਲੇ ਸਤਿਗੁਰ ਜੀ ਨੇ ਆਸਣ ਲਾਇਆ ਸੀ ਉਸ ਨੀਮ ਦੇ ਪੱਤੇ ਮਿਠੇ ਹੋ ਗਏ ਸਨ .ਸਤਿਗੁਰਾਂ ਦੇ ਆਸਣ ਲਾਉਣ ਵਾਲੀ ਜ਼ਮੀਨ ਜੋ ਹੁਣ ਗੁਰਦੁਆਰਾ ਵਾਲੀ ਹੈ ,ਓਹ ਜ਼ਮੀਨ ਦੀਵਾਨ ਟੋਡਰ ਮੱਲ ਦੀ ਸੀ|ਦੀਵਾਨ ਟੋਡਰ ਮੱਲ ਨੂੰ ਜਦੋਂ ਉਹਨਾ ਦੇ ਘਰ ਪਿੰਡ ਕਾਕੜਾ ਵਿਖੇ ਪਤਾ ਲਗਿਆ ਤਾਂ ਪਰਿਵਾਰ ਅਤੇ ਸੰਗਤਾਂ ਨੂੰ ਲੈ ਕੇ ਪ੍ਰਸ਼ਾਦ ਪਾਣੀ ਦੇ ਨਾਲ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਿਰ ਹੋਇਆ | ਟੋਡਰ ਮੱਲ ਨੇ ਦਿਨ ਰਾਤ ਮਨ-ਤਨ-ਧਨ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਜਿਸ ਕਰਕੇ ਨੋਵੇਂ ਪਾਤਿਸ਼ਾਹ ਨੇ ਸਿਖੀ ਦੀ ਦਾਤ ਬਖਸ ਕੇ ਰਿਁਧ,ਸਿਁਧ,ਨਾਮ ਦੀ ਦਾਤ ਬਖਸ਼ ਦਿਤੀ| ਟੋਡਰ ਮੱਲ ਨੇ ਬੇਨਤੀ ਕੀਤੀ ਸਁਚੇ ਪਾਤਿਸ਼ਾਹ ਮੇਰਾ ਆਪ ਜੀ ਦੀ ਸੇਵਾ ਵਿਚ ਰਹਿਣ ਨੂੰ ਦਿਲ ਕਰਦਾ ਹੈ ਆਪ ਇਥੇ ਹੋਰ ਸਮਾਂ ਵਿਰਾਜੋ ਸਤਿਗੁਰਾਂ ਨੇ ਵਚਨ ਕੀਤਾ ਅਸੀਂ ਤੇਰੇ ਅੰਗ ਸੰਗ ਹਾਂ ਤੇਰੇ ਤੋ ਆਉਣ ਵਾਲੇ ਸਮੇ ਵਿਚ ਬਹੁਤ ਵੱਡੀ ਸੇਵਾ ਲੈਣੀ ਹੈ ਧਨ ਦੋਲਤ ਸਭ ਕੁਝ ਗੁਰੂ ਦਾ ਸਮਝ ਕੇ ਕਮਾਈ ਕਰੀ ਚਲ ਇਕ ਸਿਖ ਦੀ ਡਿਉਟੀਇਸ ਅਸਥਾਨ ਦੀ ਸੇਵਾ ਕਰਨ ਲਈ ਲਾਈ ਅਤੇ ਵਚਨ ਕੀਤਾ ਜੋ ਵੀ ਤੇਰੇ ਕੋਲ ਵਸਤੁ ਆਵੇ ਸਾਡੀ ਜਾਣ ਕੇ ਸੰਭਾਲ ਲੈਣੀ| ਕੁਝ ਸਮੇ ਪਿਛੋ ਸਮੇਂ ਨੇ ਕਰਵਟ ਲਈ ਟੋਡਰ ਮੱਲ,,ਵਜ਼ੀਰ ਖਾਨ ਸੂਬੇ ਸਰਹੰਦ ਦਾ ਦੀਵਾਨ ਬਣ ਗਿਆ|ਦਸਮੇ ਪਾਤਿਸ਼ਾਹ ਦੇ ਵੱਡੇ ਸਾਹਿਬਜ਼ਾਦੇ ਚਮਕੋਰ ਦੀ ਜੰਗ ਵਿਚ ਸ਼ਹੀਦ ਹੂ ਗਏ|ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਵਜ਼ੀਦ ਖਾਨ ਨੇ ਅਸਹਿ ਅਤੇ ਆਕਹਿ ਕਸ਼ਟ ਦੇ ਕੇ ਸ਼ਹੀਦ ਕਰ ਦਿਤਾ|ਸ਼ਰੀਰਾਂ ਦਾ ਸੰਸਕਾਰ ਕਰਨ ਲਈ ਮੋਹਰਾਂ ਵਿਛਾ ਕੇ ਜਗ੍ਹਾ ਮੁੱਲ ਲੈਣ ਲਈ ਵਜ਼ੀਰ ਖਾਨ ਨੇ ਸ਼ਰਤ ਰਖ ਦਿਤੀ|ਦੀਵਾਨ ਟੋਡਰ ਮੱਲ ਨੇ ਸਤਿਗੁਰਾਂ ਦੇ ਵਚਨ ਯਾਦ ਕਰਦਿਆਂ ਆਪਣਾ ਸਾਰਾ ਕੁਝ ਵੇਚ ਵੱਟ ਕੇ ਮੋਹਰਾਂ ਵਿਛਾ ਕੇ ਤਿਨੇ ਸ਼ਰੀਰਾਂ ਦਾ ਸੰਸਕਾਰ ਕੀਤਾ|ਸੰਸਕਾਰ ਉਪਰੰਤ ਟੋਡਰ ਮੱਲ ਨੇ ਭਾਈ ਜੋਧ ਅਤੇ ਸੰਗਤ ਸਿੰਘ ਨੂੰ ਨਾਲ ਲੈ ਕੇ ਅੰਗੀਠੇ ਦੇ ਅਸਥ ਚੁਗ ਕਰਕੇ ਗੁ:ਮੰਜੀ ਸਾਹਿਬ ਪਿੰਡ ਆਲੋਅਰਖ ਵਾਲੀ ਜਗਹ ਤੇ ਟੋਆ ਪੁਟ ਕੇ ਰਖ ਦਿੱਤੇ ਅਤੇ ਨਿਸ਼ਾਨੀ ਵਜੋਂ ਉਪਰ ਥੜਾ ਬਣਾ ਦਿਤਾ ਉਦੋਂ ਤੋਂ ਲੈ ਕੇ ਇਸ ਅਸਥਾਨ ਤੇ ਸੰਗਤਾਂ ਨਮਸ਼ਕਾਰ ਕਰਕੇ ਸਤਿਗੁਰਾਂ ਦੀ ਖੁਸ਼ੀ ਹਾਸਿਲ ਕਰਦੀਆਂਹਨ|1991 ਵਿਚ ਕਾਰ ਸੇਵਾ ਦੋਰਾਨ ਇਹ ਅਸਥ ਥੜੇ ਦੇ ਥੱਲੋਂ ਕਡ਼ੇ ਗਏ|ਤਕਰੀਬਨ ਇਕ ਸਾਲ ਮਗਰੋਂ ਇਹ ਅਸਥ ਕੰਚ ਦੇ ਵਰਤਮਾਨ ਵਿਚ ਪਾ ਕੇ ਉਸੇ ਜਗਹ ਤੇ ਰਖ ਦਿਤੇ ਗਏ ਅਤੇ ਹਰ ਸਾਲ ਇਸ ਜਗਾ ਤੇ ਮਾਤਾ ਗੁਜ਼ਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਦਿਹਾੜੇ ਤੇ 14 ਪੋਹ ਨੂ ਫ਼ਤਹਿਗੜ ਸਾਹਿਬ ਤੋ ਮਹਾਨ ਸ਼ਹੀਦੀ ਸ਼ਰਦਾ ਯਾਦਗਾਰ ਨਗਰ ਕਿਰਤਨ ਗੁ: ਮੰਜੀ ਸਾਹਿਬ ਆਲੋਅਰਖ ਵਿਖੇ ਆਉਂਦਾ ਹੈ ਅਤੇ ਗੁ: ਸਾਹਿਬ ਵਿਖੇ ਹਰੇਕ ਪੂਰਨਮਾਸ਼ੀ ,ਸਾਰੇ ਗੁਰਪੁਰਬ ਅਤੇ ਸ਼ਹੀਦੀ ਪੁਰਬ ਬਢ਼ੀ ਸ਼ਰਧਾ ਨਾਲ ਮਨਾਏ ਜਾਂਦੇ ਹਨ .ਜੋ ਵੀ ਸ਼ਰਧਾ ਨਾਲ ਆਉਂਦਾ ਹੈ ਉਸ ਨੂੰ ਮਨ ਇਛਤ ਫਲ ਪ੍ਰਾਪਤ ਹੁੰਦਾ ਹੈ|
History.. During the first journey at Gu: Manji Sahib, the 9th Patshah with 300 followers laid his feet. Satguru was accompanied by Mata Gujar Kaur ji, Mata Nanki ji, maternal uncle Kirpal Chand and Nathu Ram. Now it is a Gurudwara, that land belonged to Diwan Todar Mall. When Diwan Todar Mall found out about his house at village Kakra, he took his family and followers and attended the service of Satguru with prasad water. Todar Mall served the Satguru day and night with all his heart and soul, because of which the ninth Patishah gave him the gift of Sikhi and gave him the gift of Ridh, Sindh, Naam. Todar Mall requested, "Truly Patishah, I want to stay in your service. You stay here for some more time. The Satgurs have promised that we are with you. In the coming time, we will get great service from you. Wealth, wealth, everything is the understanding of the Guru." Earned by the duty of a Sikh to serve the shrine and promised to take care of whatever comes to you with our knowledge. After some time, Todar Mall for Karvat, Wazir Khan became the Diwan of Sirhand province. The elder Sahibzade of the tenth Patishah was martyred in the war of Chamkor. Martyred | Wazir Khan set a condition to get a price for the funeral by placing seals on the bodies | Remembering the words of the Satgurs, Diwan Todar Mall sold all his possessions and sealed the three bodies. After the rites, Todar Mall took Bhai Jodh and Sangat Singh along with him and dug the ashes of Angitha and placed them in a pit at the place of Gu Manji Sahib village Aloarkh and built a platform on it as a sign. They get the happiness of the satgurus. During the car service in 1991, these bones were removed from under the platform. After about a year, these bones were placed in the current of glass and kept at the same place and every year in this place, in memory of Mata Gujar Kaur and the younger Sahibzades, on the day of martyrdom on 14 Poh Nu from Fatehgarh Sahib, the great martyrdom Sharda Memorial Nagar Kirtan comes to Gu: Manji Sahib Aloarkh and at Gu: Sahib every full moon, all Gurpurabs and martyrdoms. Purab Badhi is celebrated with great devotion. Whoever comes with devotion gets the desired fruit.
छोटे साहिबजादे और माता गुजर कौर जी को वाजिद खान ने असहनीय और अखिक्षित होकर शहीद कर दिया था। वजीर खान ने शवों का संस्कार करने वाली जगह पर मोहरें लगाकर कीमत वसूलने की शर्त रखी। दीवान टोडर मॉल ने अपनी सारी संपत्ति बेचकर उन्होंने तीन शरीरों का दाह-संस्कार किया। संस्कार के बाद टोडर मल ने भाई जोध और संगत सिंह को अपने साथ लिया और अंगीठा की राख खोदकर गु मांजी साहिब अलोअरख स्थान पर एक गड्ढे में रख दी और निशानी के तौर पर उस पर एक चबूतरा बना दिया। तभी से इस तीर्थ पर भक्तों को प्रणाम करने से सतगुरु की प्रसन्नता प्राप्त होती है , 1991 में इन अस्थियों को चबूतरे के नीचे से निकाला गया। करीब एक साल बाद इन अस्थियों को कांच के फूलदान में रखकर उसी स्थान पर रख दिया गया। और हर साल इसी स्थान पर माता गुजर कौर और छोटे साहिबजादों की याद में शहीदी के 14 पोह वाले दिन फतेहगढ़ साहिब से महान शहीदी स्मारक नगर कीर्तन गु: मंजी साहिब अलोअरख में आता है। और पूर्णमासी, गुरुपर्व और शहीदी पूरब बड़ी श्रद्धा के साथ मनाया जाता है। जो भी व्यक्ति श्रद्धा के साथ आता है उसे मनवांछित फल मिलता है ||